ਕੌੜਾ ਸੱਚ (kora sach)

ਮਹਿਰਮ ਲਈ ਰੋਂਦੇ ਵੇਖਿਆ ਮੈ ,
ਅਜ਼ੀਜ ਨੂੰ ਯਾਦ ਕਰਦੇ ਵੇਖਿਆ ਮੈ ,
 ਰੱਬ ਨਾਲੋਂ ਵੱਧ ਯਾਰ ਦੀ ਉਸਤਤ ਕਰਦੇ ਵੇਖਿਆ ਮੈ ,
ਵਕਤ ਨਾਲ ਪਿਆਰ ਦੀ ਮਿਠਾਸ ਨੂੰ ਬਦਲਦੇ ਵੇਖਿਆ ਮੈ,
ਦੋਰਾਹੇ ਤੇ ਰਿਸ਼ਤਿਆਂ ਨੂੰ ਟੁਟਦੇ ਵੇਖਿਆ ਮੈ ।

ਇਲਜਾਮਾਤਾ ਦੇ ਦੌਰ'ਚ ਝੂਠ ਨੂੰ ਜਿਤਦੇ ਵੇਖਿਆ ਮੈ,
ਵਕਤ ਤੇ ਵਕਤ ਨੂੰ ਬਦਲਦੇ ਵੇਖਿਆ ਮੈ,
'ਜੀ ਅਸੀਂ ਸੱਚਾ ਪਿਆਰ ਕਰਦੇ '
ਇਹ ਆਖਦੇ ਲੋਕਾਂ ਨੂੰ ਬੇਵਫਾ ਹੁੰਦੇ ਵੇਖਿਆ ਮੈ।

ਪਾਕ ਤੇ ਪਵਿੱਤਰ ਦਿਲ ਨੂੰ ਚੂਰ ਹੁੰਦੇ ਵੇਖਿਆ ਮੈ,
ਯਾਰ ਦੇ ਵਿਛੋੜੇ 'ਚ ਰੱਬ ਨੂੰ  ਅਰਜੋਈਆ ਪਾਉਦੇ ਵੇਖਿਆ ਮੈ,
ਚਿਹਰਿਆਂ ਦੇ ਮਖੌਟੇ ਤੇ ਉਤਰੇ
ਉਹਨਾਂ ਮਖੌਟਿਆਂ ਦੇ ਮਖੌਟਿਆ ਨੂੰ ਵੀ ਉਤਰਦੇ ਵੇਖਿਆ ਮੈ,
 ਹਰ ਬਦਲਦੇ ਵਕਤ ਨਾਲ,
 ਬਦਲਦੇ ਇਨਸਾਨਾ ਦੇ ਰੁਖ ਨੂੰ ਵੇਖਿਆ ਮੈ ।

Mehram lyi ronde vekhya main,
Aziz nu yaad krde vekhya main,
Rabb nalo vad yaar d ustat krde vekhya main,
Vakt nal pyar d mithas nu badalde vekhya main,
Dorahe t rishea nu tutde vekhya main.

Ilzamata de daur ch jhooth nu jitde vekhya main,
Vakt t vakt nu badalde vekhya main,
'Ji asi sacha pyar krde haa'
Eh aakhde loka nu bewafa hude vekhya main.

Pakk t pavitr dil nu chur hude vekhya main,
Yaar de vichore ch rabb nu arzoiya paude vekhya main,
Chehrea d makhote t utre
Unha makhotea de makhotea nu v utrde vekhya main,
Har badalde vakt nal,
Badalde insaana de rukh nu vekhya main.


Comments

Popular posts from this blog

ਅਧੂਰੇ ਲਫ਼ਜ (Adhure lafz)

ਸ਼ੀਸ਼ਾ (Shesha)

ਹਾਣੀ (haani)