ਫਕੀਰ ਮੁਹੱਬਤ ਦਾ( fakeer muhobat da)


ਮੁਰੀਦ ਹਾਂ,
ਤੇਰੀ ਮੁਹੱਬਤ ਦਾ

ਉਝ ਤੈਨੂੰ ਕਦੀ ਮੱਥਾ ਨਹੀ ਟੇਕਿਆ
ਪਰ  ਹਾਂ,
ਰੱਬ ਜਿਨੀ ਇਬਾਦਤ ਕਰਦਾ ਹਾਂ ਤੇਰੀ।

ਰਾਹ ਵਿਚ ਤੁਰਦਾ ਫਕੀਰ
ਜੋ ਹਥ ਚ' ਗੜਵਾ ਰੱਖਦਾ ਹੈ ,
ਮੈ ਉਹੀ ਫਕੀਰ ਹਾਂ
ਜੋ ਮੁਹੱਬਤ ਨਾਲ ਭਰਿਆ  ਗੜਵਾ
ਚੱਕੀ ਫਿਰਦਾ ਹੈ।

ਲੋਕ ਆਖਦੇ ਹਨ
ਮੁਹੱਬਤ ਅਸ਼ਲੀਲ ਹੁੰਦੀ ਹੈ,
ਪਰ ਤੇਰੀਆ ਅੱਖਾਂ ਨੂੰ ਪੜਦਿਆ
ਤੇਰੇ ਹੱਥਾ ਨੂੰ ਛੋਹਦਿਆ
ਤੇਰੇ ਵਾਲਾਂ ਦੇ ਕੁਢਲਾ ਨੂੰ ਫਰੋਲਦਿਆਂ
ਮੈ ਕਦੇ ਖੁਦ ਨੂ ਅਸ਼ਲੀਲ ਮਹਸੂਸ ਨਹੀ ਕੀਤਾ।
ਮੇਰਾ ਹੱਥ ਫਰਦਿਆ,
ਕਿ ਤੂੰ ਕਦੀ ਖੁੱਦ ਨੂੰ ਬਦਨਾਮ ਮਹਸੂਸ ਕੀਤਾ?

ਮੇਰੇ ਲਈ ਮੁਹੱਬਤ
ਕੋਈ ਅੱਗ ਦਾ ਦਰਿਆ ਪਾਰ ਕਰਨ ਵਾਂਗ ਨਹੀ ਹੈ
ਮੇਰੇ ਲਈ ਮੁਹੱਬਤ ਕਵਿਤਾ ਲਿਖਣ ਵਾਂਗ ਹੈ
ਜਿਨਾ ਸ਼ਬਦਾ ਨੂੰ ਟਟੋਲੋਗੇ,
ਕਵਿਤਾ ਉਨੀ ਹੀ ਸੋਹਣੀ ਹੁੰਦੀ ਜਾਵੇਗੀ ।

ਮੈ ਪੂਰਨਤਾ ਲੱਭਦਾ ਹਾਂ,  ਆਪਣੇ ਵਿੱਚ,
ਪਰ ਫਕੀਰ ਵੀ ਕਦੀ ਰੱਬ ਬਿਨਾ ਪੁਰਾ ਹੋਇਆ ਹੈ।

ਮੈ ਅਪੁਰਨ ਹਾ ਤੇਰੇ ਬਿਨਾਂ
ਆਪਣੇ ਰੱਬ ਬਿਨਾਂ।
                                                   -ASHU
Comments