Posts

ਫਕੀਰ ਮੁਹੱਬਤ ਦਾ( fakeer muhobat da)

Image
ਮੁਰੀਦ ਹਾਂ, ਤੇਰੀ ਮੁਹੱਬਤ ਦਾ ਉਝ ਤੈਨੂੰ ਕਦੀ ਮੱਥਾ ਨਹੀ ਟੇਕਿਆ ਪਰ  ਹਾਂ, ਰੱਬ ਜਿਨੀ ਇਬਾਦਤ ਕਰਦਾ ਹਾਂ ਤੇਰੀ। ਰਾਹ ਵਿਚ ਤੁਰਦਾ ਫਕੀਰ ਜੋ ਹਥ ਚ' ਗੜਵਾ ਰੱਖਦਾ ਹੈ , ਮੈ ਉਹੀ ਫਕੀਰ ਹਾਂ ਜੋ ਮੁਹੱਬਤ ਨਾਲ ਭਰਿਆ  ਗੜਵਾ ਚੱਕੀ ਫਿਰਦਾ ਹੈ। ਲੋਕ ਆਖਦੇ ਹਨ ਮੁਹੱਬਤ ਅਸ਼ਲੀਲ ਹੁੰਦੀ ਹੈ, ਪਰ ਤੇਰੀਆ ਅੱਖਾਂ ਨੂੰ ਪੜਦਿਆ ਤੇਰੇ ਹੱਥਾ ਨੂੰ ਛੋਹਦਿਆ ਤੇਰੇ ਵਾਲਾਂ ਦੇ ਕੁਢਲਾ ਨੂੰ ਫਰੋਲਦਿਆਂ ਮੈ ਕਦੇ ਖੁਦ ਨੂ ਅਸ਼ਲੀਲ ਮਹਸੂਸ ਨਹੀ ਕੀਤਾ। ਮੇਰਾ ਹੱਥ ਫਰਦਿਆ, ਕਿ ਤੂੰ ਕਦੀ ਖੁੱਦ ਨੂੰ ਬਦਨਾਮ ਮਹਸੂਸ ਕੀਤਾ? ਮੇਰੇ ਲਈ ਮੁਹੱਬਤ ਕੋਈ ਅੱਗ ਦਾ ਦਰਿਆ ਪਾਰ ਕਰਨ ਵਾਂਗ ਨਹੀ ਹੈ ਮੇਰੇ ਲਈ ਮੁਹੱਬਤ ਕਵਿਤਾ ਲਿਖਣ ਵਾਂਗ ਹੈ ਜਿਨਾ ਸ਼ਬਦਾ ਨੂੰ ਟਟੋਲੋਗੇ, ਕਵਿਤਾ ਉਨੀ ਹੀ ਸੋਹਣੀ ਹੁੰਦੀ ਜਾਵੇਗੀ । ਮੈ ਪੂਰਨਤਾ ਲੱਭਦਾ ਹਾਂ,  ਆਪਣੇ ਵਿੱਚ, ਪਰ ਫਕੀਰ ਵੀ ਕਦੀ ਰੱਬ ਬਿਨਾ ਪੁਰਾ ਹੋਇਆ ਹੈ। ਮੈ ਅਪੁਰਨ ਹਾ ਤੇਰੇ ਬਿਨਾਂ ਆਪਣੇ ਰੱਬ ਬਿਨਾਂ।                                                    -ASHU

ਹਾਣੀ (haani)

Image
ਸਾਡੇ ਹਾਣ ਨੂੰ ਹਾਣ ਨ ਲੱਭੇ , ਤੇ ਦਿਲ ਨੂੰ ਦਿਲਦਾਰ ਨ ਲੱਭੇ। ਬਿਰਹਾ ਮੋਤੀ ਪੁੰਜੇ ਬਹਿ ਬਹਿ ਚੁਗਦੇ, ਸੁੱਚੇ ਇਸ਼ਕੇ ਦੀ ਭਾਲ ਨ ਮਿਥੇ। ਫੁੱਲਾਂ ਵਰਗੀ ਯਾਰੀ ਨ ਨਿਭਦੀ ਸਾਥੋ,  ਸਾਨੂੰ ਕਿੱਕਰਾ ਵਰਗੀ ਮੌਜ ਨ ਲੱਭੇ। ਉਹ ਨੁਮਾਇਸ਼ ਰੱਖਦੇ ਜਿਸਮਾਂ ਦੀ, ਸਾਨੂੰ ਰੂਹਾਨੀ ਯਾਰੀ ਦਾ ਕਿਧਰੇ ਚਾਹ ਨ ਲੱਭੇ। ਉਹ ਸੋਹਣੀ ਸੂਰਤ ਨੂੰ ਤੱਕਦੇ ਨੇ,  ਸਾਨੂੰ ਸੀਰਤ ਵਰਗੀ ਸੋਚ ਨ ਲੱਭੇ। ਜੋ ਦੂਰ ਤੀਕਰ ਜਾਣ ਦਾ ਨੇਮ ਕਰਦੇ ਸੀ, ਦੋ ਪੈੜ ਤੋ ਬਾਅਦ ਉਨ੍ਹਾਂ ਦੇ ਨਿਸ਼ਾ ਨ ਲੱਭੇ । Sade han nu han na labhe, T dil nu dildar na labhe. Birha moti punje beh beh chuugde, suche ishqe d bhal na mithe. Fulla vrgi yaari na nibhdi saatho, Sanu kikra vrgi mauj na labhe. O numaish rakhde jisma d, Sanu Ruhani yaari da kidre chaa na labhe. Oh soni surat nu takde nae, Sanu seerat vrgi soch na labhe. Jo door tekar jan da naim krde c, Do pairr to baad unha de nisha na labhe.                                                            ✍Ashu

ਯਾਦਾਂ ਵਾਲਾ ਕੌਰਾ

ਯਾਦਾ ਦੇ ਕੌਰੇ ਵਿਚ ਕੰਬਦਾ ਦਿਲ ਵੀ ਸੁੰਨ ਹੋ ਗਿਆ  ਨਿਘ ਤੇਰੇ ਅਹਿਸਾਸਾ ਦਾ  ਮੇਰੀ ਰੂਹ ਨੂੰ ਮੌਹ ਗਿਆ । ਉਹ ਦੀਪ ਸਾਡੇ ਇਸ਼ਕੇ ਦਾ ਖੌਰੇ ਕਿਥੇ ਲੌਪ ਹੋ ਗਿਆ  ਰੱਜ਼-ਰੱਜ਼ ਕੇ ਨਫ਼ਰਤ ਤਾ ਕਰ ਲੈਦੀ ਤੇਰੇ ਤੋ ਪਰ ਖਿਲਰਦੀ ਮੁਹੱਬਤ ਦਾ ਇਲਜ਼ਾਮ ਕਿਸਮਤ ਤੇ ਆ ਗਿਆ । ਰਿਸ਼ਤਾ ਇਝ ਟੁੱਟਣਾ ਨੀ ਸੀ ਸਾਡਾ  ਪਰ ਨੀਂਹ ਵਿਚੋਂ ਕਿਸਮਤ ਵਾਲਾ ਪੱਥਰ ਡਗਮਗਾ ਗਿਆ ਦਿਲ 'ਚ ਤਾ ਤੂੰ ਅੱਜ ਵੀ ਏ ਬੱਸ ਹੁਣ ਇਸ ਧੁੱਧ ਵਿੱਚ ਕਿਤੇ ਖੌ ਗਿਆ । ਤੈਨੂੰ ਰੋਕਣ ਦੀ ਕਾਵਿਸ਼ ਜਰੂਰ ਕਰਦੀ ਪਰ ਤੂੰ ਮੁੜ ਵਸਲ ਦਾ ਇਕਰਾਰ ਕਰ ਗਿਆ  ਤੂੰ ਮੁਕਾਬਿਲ 'ਆਸ਼ੂ' ਦੇ ਆਖਰੀ ਵਕਤ  ਤੇ ਹੋਵੀ ਜੇ ਮੇਰੇ ਆਖਰੀ ਬੋਲ ਪੁਗਾਉਣ ਜੋਗਾ ਹੋ ਗਿਆ । Yada de kore vich Kambda dil v sunn ho gya Nigg tre ehsasa da Meru rooh nu moh gya. O deep sade ishqe da Khore kithe lop ho gya Rj rj k nafrat ta kr laidi tre to  Pr khilrdi muhobat da ilzam kismat t a gya. Rishta inj tutna ni c sada Pr neeh vicho kismat vala pathar dagmaga gya Dil ch ta tu aj v e Bs hun es dhundh vich kite kho gya Tenu rokn d kavish jaroor krdi Pr tu mur vasal da ikrar kr gya Tu mukabil 'ASHU' de aakhri vakt

ਕੌੜਾ ਸੱਚ (kora sach)

ਮਹਿਰਮ ਲਈ ਰੋਂਦੇ ਵੇਖਿਆ ਮੈ , ਅਜ਼ੀਜ ਨੂੰ ਯਾਦ ਕਰਦੇ ਵੇਖਿਆ ਮੈ ,  ਰੱਬ ਨਾਲੋਂ ਵੱਧ ਯਾਰ ਦੀ ਉਸਤਤ ਕਰਦੇ ਵੇਖਿਆ ਮੈ , ਵਕਤ ਨਾਲ ਪਿਆਰ ਦੀ ਮਿਠਾਸ ਨੂੰ ਬਦਲਦੇ ਵੇਖਿਆ ਮੈ, ਦੋਰਾਹੇ ਤੇ ਰਿਸ਼ਤਿਆਂ ਨੂੰ ਟੁਟਦੇ ਵੇਖਿਆ ਮੈ । ਇਲਜਾਮਾਤਾ ਦੇ ਦੌਰ'ਚ ਝੂਠ ਨੂੰ ਜਿਤਦੇ ਵੇਖਿਆ ਮੈ, ਵਕਤ ਤੇ ਵਕਤ ਨੂੰ ਬਦਲਦੇ ਵੇਖਿਆ ਮੈ, 'ਜੀ ਅਸੀਂ ਸੱਚਾ ਪਿਆਰ ਕਰਦੇ ' ਇਹ ਆਖਦੇ ਲੋਕਾਂ ਨੂੰ ਬੇਵਫਾ ਹੁੰਦੇ ਵੇਖਿਆ ਮੈ। ਪਾਕ ਤੇ ਪਵਿੱਤਰ ਦਿਲ ਨੂੰ ਚੂਰ ਹੁੰਦੇ ਵੇਖਿਆ ਮੈ, ਯਾਰ ਦੇ ਵਿਛੋੜੇ 'ਚ ਰੱਬ ਨੂੰ  ਅਰਜੋਈਆ ਪਾਉਦੇ ਵੇਖਿਆ ਮੈ, ਚਿਹਰਿਆਂ ਦੇ ਮਖੌਟੇ ਤੇ ਉਤਰੇ ਉਹਨਾਂ ਮਖੌਟਿਆਂ ਦੇ ਮਖੌਟਿਆ ਨੂੰ ਵੀ ਉਤਰਦੇ ਵੇਖਿਆ ਮੈ,  ਹਰ ਬਦਲਦੇ ਵਕਤ ਨਾਲ,  ਬਦਲਦੇ ਇਨਸਾਨਾ ਦੇ ਰੁਖ ਨੂੰ ਵੇਖਿਆ ਮੈ । Mehram lyi ronde vekhya main, Aziz nu yaad krde vekhya main, Rabb nalo vad yaar d ustat krde vekhya main, Vakt nal pyar d mithas nu badalde vekhya main, Dorahe t rishea nu tutde vekhya main. Ilzamata de daur ch jhooth nu jitde vekhya main, Vakt t vakt nu badalde vekhya main, 'Ji asi sacha pyar krde haa' Eh aakhde loka nu bewafa hude vekhya main. Pakk t pavitr dil nu chur hude vekhya main, Yaar de vichore

ਤੂੰ ਹੋਵੇ (Tu hove)

ਜਦ ਤੁਰਾ ਰਾਹਾ ਤੇ ਤੂੰ ਪਰਛਾਈ ਬਣ  ਨਾਲ ਤੁਰੇ, ਜਦ ਮੈਂ ਹੱਸਾ ਤਾਂ ਤੂੰ ਮੇਰੀ ਖੁਸ਼ੀ ਦਾ ਕਾਰਨ ਬਣੇ। ਜਦ ਰੁਸਾ ਤਾਂ ਤੂੰ ਮਨਾਉਣ ਵਾਲਾ ਹੋਵੇ, ਹਰ ਪਲ ਜਿਸਨੂੰ ਮੈਂ ਪਿਆਰ ਕਰਾ ਸੋਹਣਿਆਂ ਉਹ ਬੱਸ ਤੂੰ ਹੋਵੇ। ਮੇਰੇ ਅੰਦਰ ਜੋ ਦਿਲ ਹੋਵੇ ਉਸਦੀ ਧੜਕਣ ਬੱਸ ਤੂੰ ਹੋਵੇ, 'ਆਸ਼ੂ' ਨਾਲ ਖੜ੍ਹਾ ਜੋ ਜੱਚਦਾ ਹੋਵੇ ਸੋਹਣਿਆਂ ਉਹ ਬੱਸ ਤੂੰ ਹੋਵੇ । Jad tura raha t tu parshai bn nal ture, Jad main hassa t Tu Mri khushi da karan bne. Jad russa Ta tu mnon vala  hove, Har pal jisnu pyar kra Sohnea o bs tu hove. Mere andr jo dil hove Usdi tadkan bs tu hove, 'Ashu' nl khara jo jachda hove Mere sohnea o bs tu hove.

ਸ਼ੀਸ਼ਾ (Shesha)

ਦਿਲ ਕਰੇ ਸ਼ੀਸ਼ਾ ਬਣ ਜਾਵਾਂ , ਸਭਨਾ ਨੂੰ ਅਸਲੀਅਤ ਦਿਖਾਵਾ , ਸੱਚਾਈ ਤੋ ਰੁਬਰੂ ਕਰਾਵਾ, ਹੁਸਨ ਤੋ ਪਰੇ ਇਕ ਸੱਚੀ ਸੁੱਚੀ ਸੀਰਤ ਦਿਖਾਵਾ , ਦਿਲ ਕਰੇ ਸ਼ੀਸ਼ਾ ਬਣ ਜਾਵਾਂ । ਉਹਨਾਂ ਨੂੰ ਖੁਦ ਨਾਲ ਵਾਕਫ ਕਲਾਵਾਂ, ਉਹਨਾਂ ਦੀ ਮੁਸਕੁਰਾਹਟ ਨਾਲ ਮੁਸਕੁਰਾਵਾ, ਗੱਲਾਂ 'ਚ ਉਹਨਾਂ ਦਾ ਸਾਥੀ ਬਣ  ਜਾਵਾਂ , ਆਪਣੀ ਲਿਸ਼ਕ ਨਾਲ ਚਿਹਰੇ ਲਿਸ਼ਕਾਵਾ, ਦਿਲ ਕਰੇ ਸ਼ੀਸ਼ਾ ਬਣ ਜਾਵਾਂ। ਪਵੇ ਤਰੇੜ ਜਦ ਮੱਥੇ ਤਾਂ ਤਿੜਕ ਜਾਵਾਂ , ਬਦਲਦੇ ਇਨਸਾਨਾਂ ਨਾਲ ਕਦੇ ਬਦਲ ਨਾ ਪਾਵਾ, 'ਆਸ਼ੂ' ਦੇ ਲਿਖੇ ਲਫਜ਼ਾਂ ਵਾਂਗ , ਨਿਤ ਨਿਖਰਦਾ ਜਾਵਾਂ , ਦਿਲ ਕਰੇ ਸ਼ੀਸ਼ਾ ਬਣ ਜਾਵਾਂ । Dil kre shisha ban java Sabna nu asliat dikhava Sachai nl rubaroo krava Husna to pareh Ik sachi suchi seerat dikhava Dil kre shisha ban java Unna nu khud nl vakaf krava Unna d muskurahat nl muskurava Gala ch unna da saathi ban java Apni lishak nal chehre lishkava Dil kre dil ban java Pave tarer jad mathe ta tirak java Badlde insaana nal kade badl na pava 'ASHU' de likhe lafza vag Nit nikharda java Dil kre shisha ban java.

Akelapa(अकेलापन)

Akelepan ki bhi apni hi masumiat hain Apni hi ik ahmiat hain. Hr us insaan k sath rehta hain Jiski duniya ko koi zarorat nhi Nadi ki tarah hr trf yeh behta hain. Boht kush sikhata hain logo ko Kisiko girkr khud uthna Aur uthkr sambhalna Kisi k bina rehna Aur apni hi baato main mashroof rhna Duniya k asulo se door Khud k raaste bnana Aur unpr chlkr Apni manjilo ko pana Uchaiyo pr pauch kr bhi Kisi ka sath na pana Yhi hain bs akelepan ki khasiyat